ਚੰਡੀਗੜ ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡੇ ਬਹਾਦਰ ਫੌਜੀਆਂ ਨੇ ਜਿਸ ਬਹਾਦੁਰੀ ਅਤੇ ਅਨੁਸ਼ਾਸਨ ਨਾਲ ਆਪ੍ਰੇਸ਼ਨ ਸਿੰਦੂਰ ਨੂੰ ਅੰਜਾਮ ਦਿੱਤਾ ਹੈ, ਉਸ ਨਾਲ ਅਹਿਸਾਸ ਹੁੰਦਾ ਹੈ ਕਿ ਇਹ ਸਿਰਫ ਫੌਜੀ ਮੁਹਿੰਮ ਨਹੀਂ, ਸਗੋਂ ਸਾਡੇ ਕੌਮੀ ਮਾਣ ਦਾ ਪ੍ਰਤੀਕ ਵੀ ਬਣ ਚੁੱਕਿਆ ਹੈ।
ਮੁੱਖ ਮੰਤਰੀ ਨੇ ਇਹ ਗੱਲ ਅੱਜ ਲਾਡਵਾ ਵਿਧਾਨ ਸਭਾ ਹਲਕੇ ਦੇ ਪਿੰਡ ਬੁਹਾਵੀ ਵਿਚ ਤਿਰੰਗਾ ਯਾਤਰਾ ਤੋਂ ਪਹਿਲਾਂ ਹਾਜ਼ਿਰ ਲੋਕਾਂ ਨੂੰ ਸੰਬੋਧਤ ਕਰਦੇ ਹੋਏ ਕਹੀ। ਇਸ ਮੌਕੇ ‘ਤੇ ਭਾਰੀ ਗਿਣਤੀ ਵਿਚ ਹਾਜ਼ਿਰ ਨੌਜੁਆਨਾਂ, ਮਹਿਲਾਵਾਂ ਅਤੇ ਬਜੁਰਗਾਂ ਨੇ ਮੁੱਖ ਮੰਤਰੀ ਦੀ ਅਗਵਾਈ ਹੇਠ ਤਿਰੰਗਾ ਯਾਤਰਾ ਵਿਚ ਹਿੱਸਾ ਲਿਆ ਅਤੇ ਦੇਸ਼ ਦੇ ਵੀਰ ਫੌਜੀਆਂ ਤੇ ਆਪਰੇਸ਼ਨ ਸਿੰਦੂਰ ਵਿਚ ਸ਼ਹੀਦ ਹੋਏ ਸੈਨਿਕਾਂ ਦੇ ਸਨਮਾਨ ਵਿਚ ਚਲਾਈ ਜਾ ਰਹੀ ਇਸ ਮੁਹਿੰਮ ਵਿਚ ਵੱਧ-ਚੜ੍ਹ ਦੇ ਯੋਗਦਾਨ ਦਿੱਤਾ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਪਿੰਡ ਬੁਹਾਵੀ ਦੀ ਪਿੰਡ ਪੰਚਾਇਤ ਨੂੰ ਵਿਕਾਸ ਕੰਮਾਂ ਲਈ 21 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਦਾ ਇਹ ਦਿਨ ਸਿਰਫ ਇਕ ਆਯੋਜਨ ਨਹੀਂ, ਸਗੋਂ ਦੇਸ਼ ਭਗਤੀ ਦੇ ਜੱਜਬੇ ਅਤੇ ਬਲਿਦਾਨ ਦੀ ਭਾਵਨਾ ਨੂੰ ਸੱਚੀ ਸ਼ਰਧਾਂਜਲੀ ਦੇਣ ਦਾ ਮੌਕਾ ਹੈ। ਅਸੀਂ ਇੱਥੇ ਤਿਰੰਗਾ ਯਾਤਰਾ ਰਾਹੀਂ ਉਨ੍ਹਾਂ ਮਹਾਨ ਸਪੁੱਤਾਂ ਨੂੰ ਨਮਨ ਕਰਨ ਲਈ ਇੱਕਠੇ ਹੋਏ ਹਾਂ, ਜਿੰਨ੍ਹਾਂ ਨੇ ਆਪਰੇਸ਼ਨ ਸਿੰਦੂਰ ਦੇ ਤਹਿਤ ਦੇਸ਼ ਦੀ ਰੱਖਿਆ ਕੀਤੀ ਅਤੇ ਚਾਰ ਦਿਨਾਂ ਵਿਚ ਹੀ ਪਾਕਿਸਤਾਨ ਨੂੰ ਘੁਟਨਿਆਂ ‘ਤੇ ਲਿਆਉਣ ਦਾ ਕੰਮ ਕੀਤਾ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਵੀਰ ਫੌਜੀਆਂ ਨੂੰ ਨਮਨ ਕਰਦੇ ਹਨ, ਜਿੰਨ੍ਹਾਂ ਨੇ ਆਪਰੇਸ਼ਨ ਸਿੰਦੂਰ ਵਿਚ ਹਿੱਸਾ ਲਿਆ। ਨਾਲ ਹੀ ਉਹ ਉਨ੍ਹਾਂ ਮਾਂਵਾਂ ਨੂੰ ਵੀ ਪ੍ਰਣਾਮ ਕਰਦੇ ਹਨ ਜਿੰਨ੍ਹਾਂ ਨੇ ਅਜਿਹੇ ਵੀਰਾਂ ਨੂੰ ਜਨਮ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਹਾਜ਼ਿਰ ਸਾਰੇ ਲੋਕ ਇਸ ਤਿਰੰਗਾ ਯਾਤਰਾ ਰਾਹੀਂ ਸੰਕਲਪ ਲੈਣ ਕਿ ਉਹ ਅੱਤਵਾਦ ਦੇ ਵਿਰੁੱਧ ਹਮੇਸ਼ਾ ਇਕੱਠੇ ਖੜੇ ਰਹਿਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੀ ਵੀਰ ਭੂਮੀ ਨਾਲ ਲੱਖਾਂ ਜਵਾਨ ਭਾਰਤ ਮਾਤਾ ਦੀ ਸੇਵਾ ਲਈ ਤਿਆਰ ਰਹਿੰਦੇ ਹਨ। ਸਾਡੇ ਪਿੰਡ-ਪਿੰਡ ਦੇ ਜਵਾਨ ਵੀਰਤਾ ਦੀ ਮਿਸਾਲ ਬਣ ਚੁੱਕੇ ਹਨ। ਇਸ ਤਿਰੰਗਾ ਯਾਤਰਾ ਰਾਹੀਂ ਆਪਣੇ ਪੂਰੇ ਹਰਿਆਣਾ ਅਤੇ ਦੇਸ਼ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਦੇਸ਼ਭਗਤੀ ਪਿੰਡ ਦੀ ਮਿੱਟੀ ਦੇ ਕਣ-ਕਣ ਵਿਚ ਬੱਸੀ ਹੋਈ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਸੰਦੇਸ਼ ਪੂਰੀ ਦੁਨਿਆ ਨੇ ਸੁਣਿਆ ਕਿ ਭਾਰਤ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਕਿਸੇ ਵੀ ਹੱਦ ਤਕ ਜਾਵੇਗਾ। ਇਹ ਹੈ ਨਵੇਂ ਭਾਰਤ ਦਾ ਆਤਮਵਿਸ਼ਵਾਸ, ਇਹੀ ਹੈ ਵਿਕਸਿਤ ਭਾਰਤ ਦੀ ਪਛਾਣ। ਉਨ੍ਹਾਂ ਕਿਹਾ ਕਿ ਸਾਡੀ ਫੌਜਾਂ ਨੇ ਆਪਰੇਸ਼ਨ ਸਿੰਦੂਰ ਵਿਚ ਅੱਤਵਾਦੀਆਂ ਦੇ ਅੱਡਿਆਂ ਨੂੰ ਤਬਾਹ ਕਰਕੇ ਪਾਕਿਸਤਾਨ ਨੂੰ ਸਾਫ ਸੰਦੇਸ਼ ਦਿੱਤਾ ਕਿ ਭਾਰਤ ਦੀ ਪ੍ਰਭੂਸੱਤਾ ‘ਤੇ ਹਮਲਾ ਕਰਨ ਦਾ ਅੰਜਾਮ ਬਹੁਤ ਬੁਰਾ ਹੁੰਦਾ ਹੈ। ਆਪਰੇਸ਼ਨ ਸਿੰਦੂਰ ਵਿਚ ਫੌਜ ਨੇ ਪਾਕਿਸਤਾਨ ਦੇ 9 ਅੱਤਵਾਦੀ ਅੱਡਿਆਂ ਅਤੇ ਪਾਕਿਸਤਾਨ
Leave a Reply